ਗੁਰਦੁਆਰਾ ਗੁੰਗਸਰ ਸਾਹਿਬ ਪਾ: 10

ਬਠਿੰਡਾ

ਇਹ ਗੁਰਦੁਆਰਾ ਬਠਿੰਡਾ ਜਿਲ੍ਹੇ ਦੇ ਪਿੰਡ `ਕੋਠਾ ਗੁਰੂ ਕਾ` ਵਿਖੇ ਸ਼ੁਸ਼ੋਭਿਤ ਹੈ, ਜੋ ਕਿ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਹੈ। ਗੁਰੂ ਜੀ ਨੇ ਇਸ ਪਿੰਡ ਵਿੱਚ ਆਪਣੇ ਚਰਨ ਪਾ ਕੇ ਇੱਕ ਗੂੰਗੇ ਬਾਲਕ ਨੂੰ ਜ਼ੁਬਾਨ ਬਖਸ਼ੀ ਸੀ। ਇਸ ਪਿੰਡ ਦਾ ਪਹਿਲਾ ਨਾਮ ਕੋਠਾ ਸੋਢੀਆਂ ਦਾ ਸੀ, ਕਿਉਂਕਿ ਇਸਦੀ ਮੋੜ੍ਹੀ ਬਾਬਾ ਪ੍ਰਿਥੀ ਚੰਦ ਨੇ 1653 ਵਿੱਚ ਗੱਡੀ ਸੀ ਪਰ ਦਸ਼ਮੇਸ਼ ਜੀ ਨੇ ਇਥੇ ਆ ਕੇ ਬਚਨ ਕੀਤਾ ਕਿ ਹੁਣ ਤੋਂ ਇਸ ਪਿੰਡ ਦਾ ਨਾਂ `ਕੋਠਾ ਗੁਰੂ ਕਾ` ਹੋਵੇਗਾ। ਇਸ ਯਾਦ ਨੂੰ ਤਾਜਾ ਕਰਵਾਉਂਦਾ ਸ਼ਾਨਦਾਰ ਗੁਰਦੁਆਰਾ ਸ੍ਰੀ ਗੰੁਗਸਰ ਸਾਹਿਬ ਨਥਾਣਾ ਰੋਡ ਤੇ ਸਥਿੱਤ ਹੈ। ਅੱਜ ਇਥੇ ਅਨੇਕਾਂ ਸੰਗਤਾਂ ਹਾਜ਼ਰੀ ਭਰਦੀਆਂ ਹਨ ਤੇ ਹਰੇਕ ਮੱਸਿਆ `ਤੇ ਭਾਰੀ ਇਕੱਠ ਹੁੰਦਾ ਹੈ। ਦਸ਼ਮੇਸ਼ ਗੁਰੂ ਜੀ ਦੀ ਕਿਰਪਾ ਸਦਕਾ ਅੱਜ ਵੀ ਇਥੇ ਕਈ ਗੂੰਗੇ ਬੱਚਿਆਂ ਨੂੰ ਜ਼ੁਬਾਨ ਮਿਲਦੀ ਹੈ। ਇਸ ਅਸਥਾਨ ਵਿਖੇ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਸੁੰਦਰ ਦਰਬਾਰ ਹਾਲ, ਸਰੋਵਰ ਅਤੇ ਪਰਕਰਮਾ ਤਿਆਰ ਕਰਵਾਈ ਗਈ ਹੈ। ਇਸ ਤੋਂ ਇਲਾਵਾ ਵਿਸ਼ਾਲ ਲੰਗਰ ਹਾਲ ਦੀ ਇਮਾਰਤ ਤਿਆਰ ਹੋ ਰਹੀ ਹੈ।