ਗੁਰਦੁਆਰਾ ਬਉਲੀ ਸਾਹਿਬ

ਨਡਾਲਾ (ਕਪੂਰਥਲਾ)

ਗੁਰਦੁਆਰਾ ਬਉਲੀ ਸਾਹਿਬ ਛੇਵੇ ਪਾਤਸ਼ਾਹ ਗੁਰੂ ਹਰਿਗੋਬਿੰਦ ਜੀ ਨਾਲ ਸੰਬੰਧਿਤ ਹੈ। ਗੁਰੂ ਜੀ ਕਰਤਾਰਪੁਰ ਦੀ ਚੌਥੀ ਜੰਗ ਤੋਂ ਪਹਿਲਾਂ ਭਾਦਰੋਂ ਮਹੀਨੇ ਦੇ ਚੁਮਾਸੇ ਕੱਟਣ ਤੋ ਬਾਅਦ ਸ੍ਰੀ ਹਰਿਗੋਬਿੰਦਪੁਰ ਤੋ ਕਰਤਾਰਪਰੁ ਨੂੰ ਜਾਂਦੇ ਦੋ ਦਿਨ ਤੇ ਤਿੰਨ ਰਾਤਾਂ ਇੱਥੇ ਠਹਿਰੇ ਸਨ।ਗੁਰੂ ਜੀ ਨੇ ਪਿੰਡ ਦੇ ਬਾਹਰਵਾਰ ਉੱਚੀ ਥਾਂ `ਤੇ ਆ ਕੇ ਡੇਰਾ ਲਾਇਆ, ਜਿਥੇ ਅੱਜ ਕੱਲ ਗੁਰਦੁਆਰਾ ਤੰਬੂ ਸਾਹਿਬ ਬਣਿਆ ਹੈ। ਉਸ ਸਮੇ ਗੁਰੂ ਜੀ ਦੀਆ ਫੋਜਾਂ ਨੇ ਥੋੜੀ ਦੂਰ ਡੇਰੇ ਲਾਏ ਸਨ, ਜਿਥੇ ਹੁਣ ਗੁਰਦੁਆਰਾ ਬਾਉਲੀ ਸਾਹਿਬ ਸ਼ੁਸੋਭਿਤ ਹੈ। ਇਥੇ ਹੀ ਇਕ ਖੂਹ ਵੀ ਮੋਜੂਦ ਸੀ, ਜਿਥੇ ਹੁਣ ਪਵਿੱਤਰ ਬਾਉਲੀ ਬਣੀ ਹੋਈ ਹੈ। ਇਥੇ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਤੰਬੂ ਸਾਹਿਬ ਦੇ ਦਰਬਾਰ ਹਾਲ ਤੇ ਦਰਸ਼ਨੀ ਡਿਉੜੀ ਦੀ ਸੇਵਾ ਕਰਨ ਦੇ ਨਾਲ-ਨਾਲ ਗੁਰਦੁਆਰਾ ਬਉਲੀ ਸਾਹਿਬ ਵਿਖੇ ਲੰਗਰ ਹਾਲ, ਦਰਸ਼ਨੀ ਡਿਉੜੀ ਤੇ ਪਾਣੀ ਵਾਲੀ ਟੈਂਕੀ ਦੀ ਸੇਵਾ ਕੀਤੀ ਗਈ ਹੈ। ਹੁਣ ਸੁੰਦਰ ਦਰਬਾਰ ਹਾਲ ਦੀ ਇਮਾਰਤ ਤਿਆਰ ਕੀਤੀ ਗਈ ਹੈ। ਹਰ ਮੱਸਿਆ `ਤੇ ਸੰਗਤਾਂ ਦਾ ਇਕੱਠ ਹੁੰਦਾ ਹੈ।