GURDWARA SAHIB
ਗੁਰਦੁਆਰਾ ਸਾਹਿਬ
ਗੁਰਦੁਆਰਾ ਸਾਹਿਬ ਇੱਕ ਅਜਿਹਾ ਪਵਿੱਤਰ ਅਸਥਾਨ ਹੈ, ਜੋ ਸਿੱਖ ਦੀ ਆਤਮਿਕ ਉਸਾਰੀ ਕਰਨ ਵਾਲੀ ਇੱਕ ਬੁਨਿਆਦੀ ਸੰਸਥਾ ਹੈ। ਸਿੱਖ ਧਰਮ ਦੇ ਮੁੱਢ ਤੋਂ ਹੀ ਇਹ ਸੰਸਥਾ ਧਰਮਸ਼ਾਲਾ ਦੇ ਰੂਪ ਵਜੋਂ ਹੋਂਦ ਵਿੱਚ ਆਈ। ਜਗਤ ਗੁਰੂ, ਗੁਰੂ ਨਾਨਕ ਦੇਵ ਜੀ ਜਿੱਥੇ ਵੀ ਰੱਬ ਦੇ ਪਿਆਰਿਆਂ ਨਾਲ ਸੰਗਤ ਕਰਦੇ ਸਨ ਉਸ ਨੂੰ ਧਰਮਸ਼ਾਲਾ ਦਾ ਨਾਮ ਦਿੱਤਾ ਜਾਂਦਾ ਸੀ।ਇਸ ਅਸਥਾਨ ਵਿੱਚ ਗੁਰੂ ਸਾਹਿਬ ਇਲਾਹੀ ਉਪਦੇਸ਼ ਰਾਹੀਂ ਵਿਛੜੀਆਂ ਰੂਹਾਂ ਨੂੰ ਪ੍ਰਮਾਤਮਾ ਨਾਲ ਮਿਲਾਉਂਦੇ ਸਨ।ਇਸ ਤਰਾਂ ਆਤਮਿਕ ਵਿਕਾਸ ਦਾ ਅਜਿਹਾ ਕੇਂਦਰ ਸਮਾਂ ਲੰਘਣ ਤੇ ਗੁਰਦੁਆਰੇ ਦੇ ਨਾਮ ਨਾਲ ਪ੍ਰਸਿੱਧ ਹੋਇਆ ਜਿਸਦਾ ਅਰਥ ਸੀ, ਗੁਰ+ਦੁਆਰਾ = ਗੁਰੂ ਦਾ ਦੁਆਰ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਗੁਰਦੁਆਰਾ ਉਹ ਅਸਥਾਨ ਹੈ ਜਿਸ ਨੂੰ ਗੁਰੂ ਸਾਹਿਬਾਨ ਵੱਲੋਂ ਧਰਮ ਪ੍ਰਚਾਰ ਲਈ ਬਣਾਇਆ ਗਿਆ ਹੈ।ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਇਸ ਅਸਥਾਨ ਦਾ ਨਾਮ ਧਰਮਸ਼ਾਲਾ ਰਿਹਾ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਧਰਮਸ਼ਾਲਾ ਸ਼ਬਦ ਗੁਰਦੁਆਰਾ ਨਾਮ ਵਿੱਚ ਬਦਲ ਗਿਆ।
ਉਸ ਪਿੱਛੋਂ ਅਠਾਰਵੀਂ ਸਦੀ ਦਾ ਸਿੱਖ ਸੰਘਰਸ਼ ਦਾ ਦੌਰ ਸਾਹਮਣੇ ਆਇਆ, ਜਿਸ ਵਿੱਚ ਗੁਰਦੁਆਰਿਆਂ ਦੀ ਸੇਵਾ ਵੀ ਛੁੱਟ ਗਈ।ਫਿਰ ਅਕਾਲ
ਪੁਰਖ ਦੀ ਬਖਸ਼ਿਸ਼ ਨਾਲ ਗੁਰਦੁਆਰਿਆਂ ਦੀ ਸਾਂਭ ਸੰਭਾਲ ਲਈ ਬਾਬਾ ਗੁਰਮੁੱਖ ਸਿੰਘ ਜੀ ਨੇ ਅਣਥੱਕ ਯਤਨਾਂ ਦੁਆਰਾ ਅਨੇਕਾਂ ਗੁਰਧਾਮਾਂ ਦੀ ਸੇਵਾ ਕਰਵਾਈ। ਬਾਬਾ ਗੁਰਮੁੱਖ ਸਿੰਘ ਜੀ ਨੇ ਖਡੂਰ ਸਾਹਿਬ ਦੇ ਇਤਿਹਾਸਿਕ ਅਸਥਾਨਾਂ ਦੀ ਸੇਵਾ ਵੀ ਕਰਵਾਈ, ਜਿੱਥੋਂ ਦਾ ਪ੍ਰਬੰਧ ਬਾਬਾ ਸਾਧੂ ਸਿੰਘ ਜੀ ਤੋਂ ਬਾਅਦ ਬਾਬਾ ਝੰਡਾ ਸਿੰਘ ਜੀ ਅਤੇ ਉਹਨਾਂ ਤੋਂ ਬਾਅਦ ਬਾਬਾ ਉੱਤਮ ਸਿੰਘ ਜੀ ਨੇ ਸੰਭਾਲਿਆ। ਹੁਣ ਇਸ ਸੇਵਾ ਨੂੰ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲੇ ਨਿਭਾਅ ਰਹੇ ਹਨ।ਇਹਨਾਂ ਗੁਰਧਾਮਾਂ ਵਿੱਚ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੇ ਇਤਿਹਾਸਿਕ ਗੁਰਦੁਆਰੇ ਸ਼ਾਮਿਲ ਹਨ।ਹੇਠਾਂ ਇਹਨਾਂ ਗੁਰਧਾਮਾਂ ਦਾ ਸੰਖੇਪ ਇਤਿਹਾਸ ਅਤੇ ਇਹਨਾਂ ਗੁਰਧਾਮਾਂ ਵਿੱਚ ਕਾਰ ਸੇਵਾ ਦੀ ਕਾਰਗੁਜ਼ਾਰੀ ਦਾ ਵੇਰਵਾ ਦਿੱਤਾ ਗਿਆ ਹੈ।
Gurdwara Sri Darbar Sahib,
Dera Baba Nanak Gurdaspur
(ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਡੇਰਾ ਬਾਬਾ ਨਾਨਕ, ਗੁਰਦਾਸਪੁਰ)
Gurdwara Baoli Sahib, Nadala
Kapurthala
(ਗੁਰਦੁਆਰਾ ਬਉਲੀ ਸਾਹਿਬ, ਨਡਾਲਾ (ਕਪੂਰਥਲਾ)
Gurdwara Darbar Sahib
Gurdwara Dera Sahib
Batala, Gurdaspur
ਗੁਰਦੁਆਰਾ ਡੇਰਾ ਸਾਹਿਬ, ਬਟਾਲਾ (ਗੁਰਦਾਸਪੁਰ)
Gurdwara Gungsar Sahib
Bathinda
ਗੁਰਦੁਆਰਾ ਗੁੰਗਸਰ ਸਾਹਿਬ ਪਾ: 10, ਬਠਿੰਡਾ
Gurdwara Chubacha Sahib, Mandala
ਗੁਰਦੁਆਰਾ ਚੁਬੱਚਾ ਸਾਹਿਬ, ਮੰਡਾਲਾ (ਤਰਨ ਤਾਰਨ)
Gurdwara Mata Gujri Ji, Kartarpur
ਗੁਰਦੁਆਰਾ ਨਿਵਾਸ ਅਤੇ ਵਿਆਹ ਅਸਥਾਨ ਮਾਤਾ ਗੁਜਰ ਕੌਰ, ਕਰਤਾਰਪੁਰ (ਜਲੰਧਰ)
Gurdwara Charan Kamal Sahib, Naraina, Rajasthan
ਗੁਰਦੁਆਰਾ ਚਰਨ ਕਮਲ ਸਾਹਿਬ
ਪਾ. 10ਵੀਂ ਨਰਾਇਣਾ (ਰਾਜਸਥਾਨ)