ਗੁਰਦੁਆਰਾ ਨਿਵਾਸ ਅਤੇ ਵਿਆਹ ਅਸਥਾਨ ਮਾਤਾ ਗੁਜਰ ਕੌਰ
ਕਰਤਾਰਪੁਰ (ਜਲੰਧਰ)
ਇਹ ਪਾਵਨ ਅਸਥਾਨ ਭਾਈ ਲਾਲ ਚੰਦ ਜੀ ਅਤੇ ਮਾਤਾ ਬਿਸ਼ਨ ਕੌਰ ਜੀ ਦੀ ਸਪੁੱਤਰੀ ਬੀਬੀ ਗੁਜਰੀ (ਮਾਤਾ ਗੁਜਰ ਕੌਰ) ਅਤੇ (ਗੁਰੂ) ਤੇਗ ਬਹਾਦਰ ਜੀ ਦੇ ਵਿਆਹ (ਆਨੰਦ ਕਾਰਜ) ਦੀ ਯਾਦ ਵਿੱਚ ਸ਼ੁਸ਼ੋਭਿਤ ਹੈ। ਇਥੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵਿੱਚ 1632ਈ. ਨੂੰ (ਗੁਰੂ) ਤੇਗ ਬਹਾਦਰ ਜੀ ਅਤੇ ਬੀਬੀ ਗੁਜਰੀ (ਮਾਤਾ ਗੁਜਰ ਕੌਰ) ਜੀ ਦਾ ਵਿਆਹ ਸ੍ਰੀ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੇ ਹੋਇਆ। ਇਸ ਅਸਥਾਨ ਤੇ ਕਾਰ ਸੇਵਾ ਖਡੂਰ ਸਾਹਿਬ ਵਲੋਂ ਸੁੰਦਰ ਦਰਬਾਰ ਹਾਲ ਤਿਆਰ ਕੀਤਾ ਗਿਆ ਹੈ ਤੇ ਸੇਵਾ ਚੱਲ ਰਹੀ ਹੈ।