ਗੁਰਦੁਆਰਾ ਡੇਰਾ ਸਾਹਿਬ

, ਬਟਾਲਾ (ਗੁਰਦਾਸਪੁਰ)

ਇਹ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦੇ ਵਿਆਹ ਅਸਥਾਨ(ਸਾਹੁਰਾ ਘਰ) ਤੇ ਮਾਤਾ ਸੁਲਖਣੀ ਜੀ ਦਾ ਜਨਮ ਅਸਥਾਨ ਹੈ। ਪਹਿਲਾਂ ਇਹ ਅਸਥਾਨ ਗੁਰੂ ਨਾਨਕ ਦੇਵ ਜੀ ਦੇ ਸਾਹੁਰਾ ਭਾਈ ਮੂਲ ਚੰਦ ਜੀ ਦਾ ਘਰ ਸੀ।ਜਿਥੇ ਭਾਈ ਮੂਲ ਚੰਦ ਜੀ ਆਪਣੀ ਪਤਨੀ ਚੰਦ ਰਾਣੀ ਤੇ ਬੀਬੀ ਸੁਲਖਣੀ ਜੀ ਨਾਲ ਰਹਿੰਦੇ ਸਨ। ਗੁਰੂ ਜੀ ਦਾ ਅਨੰਦ ਕਾਰਜ ਵੀ ਇਸੇ ਹੀ ਸਥਾਨ `ਤੇ 7 ਭਾਦੋਂ ਸੰਮਤ 1544 (1487 ਈ.) ਨੂੰ ਹੋਇਆ। ਇਥੇ ਅੱਜ ਵੀ ਪੁਰਾਤਨ ਖੂਹੀ ਸੁਭਾਇਮਾਨ ਹੈ। ਇਥੇ ਗੁਰੂ ਸਾਹਿਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਾਰੇ ਬਟਾਲਾ ਸ਼ਹਿਰ ਵਿੱਚ ਕੱਢਿਆ ਜਾਂਦਾ ਹੈ। ਕਾਰ ਸੇਵਾ ਖਡੂਰ ਸਾਹਿਬ ਵੱਲੋਂ ਦਰਬਾਰ ਹਾਲ ਦੀ ਸੁੰਦਰ ਇਮਾਰਤ ਤਿਆਰ ਕੀਤੀ ਗਈ ਹੈ ਤੇ ਬਾਕੀ ਸੇਵਾ ਚੱਲ ਰਹੀ ਹੈ।