- ਪੰਜਾਬੀ
- ENGLISH
- HINDI
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ 52 ਰਾਜਿਆਂ ਨੂੰ ਰਿਹਾਅ ਕਰਵਾਉਣ ਦੀ ਯਾਦ ਨਾਲ ਜੁੜੇ, ਬੰਦੀ ਛੋੜ ਦਿਵਸ ਦੀ 400 ਸਾਲਾ ਸ਼ਤਾਬਦੀ ਸਮਰਪਿਤ ਮਹਾਨ ਪੈਦਲ ਸ਼ਬਦ ਚੌਂਕੀ ਯਾਤਰਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਉਪਰੰਤ ਆਰੰਭ ਹੋਈ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਸੰਚਖੰਡ ਸ੍ਰੀ ਹਰਮਿੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਨੇ ਇਸ ਯਾਤਰਾ ਨੂੰ ਰਵਾਨਾ ਕੀਤਾ । ਇਹ ਪੈਦਲ ਯਾਤਾਰ 3 ਅਕਤੂਬਰ ਨੂੰ ਗੁਰਦੁਆਰਾ ਦਾਤਾ ਬੰਦੀ ਛੋੜ ਕਿਲ੍ਹਾ ਗਵਾਲੀਅਰ ਵਿਖੇ 28 ਦਿਨਾਂ ਵਿੱਚ ਪਹੁੰਚ ਕੇ ਸਮਾਪਤ ਹੋਵੇਗੀ। ਰਸਤੇ ਵਿੱਚ ਦੁਪਹਿਰ ਅਤੇ ਸ਼ਾਮ ਦੇ 27 ਪੜਾਅ ਹੋਣਗੇ। ਪਹਿਲਾ ਪੜਾਅ ਜੰਡਿਆਲਾ ਗੁਰੂ ਵਿਖੇ ਹੋਇਆ ਤੇ ਆਖਰੀ ਗੁਰਦੁਆਰਾ ਦਾਤਾ ਬੰਦੀ ਛੋੜ ਗਵਾਲੀਅਰ ਸਾਹਿਬ ਵਿਖੇ ਹੋਵੇਗਾ ।
ਇਸ ਮਹਾਨ ਯਾਤਰਾ ਵਿੱਤ ਮੁੱਖ ਤੌਰ 'ਤੇ ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਸੁਸਾਇਟੀ ਬਟਾਲਾ ਦੇ ਸਿੰਘ ਸ਼ਾਮਿਲ ਹੋਣਗੇ। ਇਸ ਤੋਂ ਇਲਾਵਾ ਸ਼ਬਦ ਚੌਂਕੀ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਸ੍ਰੀ ਗੁਰੂ ਅੰਗਦ ਦੇਵ ਸ਼ਬਦ ਚੌਂਕੀ ਜਥਾ, ਖਡੂਰ ਸਾਹਿਬ ਅਤੇ ਹੋਰ ਸੰਗਤਾਂ ਸ਼ਾਮਿਲ ਹੋਣਗੀਆਂ। ਇਹ ਯਾਤਰਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਅਤੇ ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਦੀ ਪ੍ਰੇਰਣਾ ਤਹਿਤ ਕੀਤੀ ਜਾ ਰਹੀ ਹੈ।