ਸ਼ਬਦ ਚੌਂਕੀ ਯਾਤਰਾ ਦਾ 22ਵਾਂ ਦਿਨ

ਬੰਦੀ ਛੋੜ ਦਿਵਸ ਦੀ ੪੦੦ ਸਾਲਾ ਸ਼ਤਾਬਦੀ  ਨੂੰ ਸਮਰਪਿਤ ਬਾਬਾ ਬੁੱਢਾ ਸਾਹਿਬ ਜੀ ਦੁਆਰਾ ਆਰੰਭ ਕੀਤੀ ਸ਼ਬਦ ਚੌਂਕੀ ਦੀ ਮਰਿਯਾਦਾ ਦੀ ਯਾਦ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋਈ  ਇਤਿਹਾਸਿਕ ‘ਪੈਦਲ ਸ਼ਬਦ ਚੌਂਕੀ’ ਯਾਤਰਾ  22 ਦਿਨਾਂ ਦਾ ਸਫ਼ਰ ਤੈਅ ਕਰਕੇ ਅੱਜ ਮਥਰਾ ਤੋਂ ਆਗਰਾ ਰੋਡ ਤੇ ਪੁੱਜ ਚੁੱਕੀ ਹੈ। ਅੱਜ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਨੇ ਸ਼ਬਦ ਚੌਂਕੀ ਯਾਤਰਾ ਵਿੱਚ ਸ਼ਮੂਲੀਅਤ ਕੀਤੀ। ਇਹ ਸ਼ਬਦ ਚੌਂਕੀ ਯਾਤਰਾ 3 ਅਕਤੂਬਰ ਨੂੰ ਗੁਰਦੁਆਰਾ ਦਾਤਾ ਬੰਦੀ ਛੋੜ ਕਿਲ੍ਹਾ ਗਵਾਲੀਅਰ ਵਿਖੇ ਪਹੁੰਚੇਗੀ।

Leave a Reply